Punjabi COVID-19 – ਪੰਜਾਬੀ

  • ਤੱਥ-ਪੱਤਰ (Factsheets)

    ਮਾਪਿਆਂ ਅਤੇ ਗਾਰਡੀਅਨਾਂ ਲਈ ਸਲਾਹ (Advice for parents and guardians)

    COVID-19 ਦੌਰਾਨ ਮੁਲਾਕਾਤ ਕਰਨ ਸੰਬੰਧੀ ਸ਼ਰਤਾਂ (Visiting requirements during COVID-19)

    COVID-19 ਮਹਾਮਾਰੀ ਦੇ ਕਾਰਨ, RCH ਨੇ ਆਪਣੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਵਿਜ਼ਿਟਰ ਪਾਬੰਦੀਆਂ ਸ਼ੁਰੂ ਕੀਤੀਆਂ ਹਨ। 

    ਮੁੱਖ ਰਿਸੇਪਸ਼ਨ (ਗ੍ਰਾਉਂਡ ਫਲੋਰ) (Main reception – ground floor)

    ਆਉਣ ਵਾਲੇ ਸਾਰੇ ਵਿਜ਼ਿਟਰਾਂ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ ਕਿ ਉਹ ਕੌਣ ਹੈ ਅਤੇ ਉਨ੍ਹਾਂ ਤੋਂ ਕੁੱਝ ਸਕ੍ਰੀਨਿੰਗ ਸਵਾਲ ਪੁੱਛੇ ਜਾਣਗੇ ਅਤੇ ਉਨ੍ਹਾਂ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ। ਕ੍ਰਿਪਾ ਕਰਕੇ ਧਿਆਨ ਦਿਓ ਕਿ ਹਰ ਸਮੇਂ ਐਂਟਰੀ ਪਵਾਇੰਟ (ਅੰਦਰ ਆਉਣ ਦੀ ਥਾਂ) ਤੇ ਤੁਹਾਡੀ ਮੁੜ-ਸਕ੍ਰੀਨਿੰਗ ਕੀਤੀ ਜਾ ਸਕਦੀ ਹੈ।

    ਪੁੱਛਗਿੱਛ (Queries)

    ਅਸੀਂ ਜਾਣਦੇ ਹਾਂ ਕਿ ਇਹ ਪਾਬੰਦੀਆਂ ਚੂਣੋਤੀਭਰਿਆਂ ਹੋ ਸਕਦੀਆਂ ਹਨ ਅਤੇ ਅਸੀਂ ਸਮਝਦੇ ਹਾਂ ਕਿ ਹਰੇਕ ਪਰਿਵਾਰ ਦੀ ਸਥਿਤੀ ਵੱਖਰੀ ਹੁੰਦੀ ਹੈ। ਜੇਕਰ ਤੁਹਾਡੀਆਂ ਕੋਈ ਚਿੰਤਾਵਾਂ ਹਨ ਤਾਂ ਆਪਣੇ ਬੱਚੇ ਦਾ ਇਲਾਜ ਕਰਨ ਵਾਲੀ ਟੀਮ ਅਤੇ/ਜਾਂ ਨਰਸ ਇਨ-ਚਾਰਜ ਨਾਲ ਗੱਲਬਾਤ ਕਰੋ।

    ਹੱਥਾਂ ਦੀ ਸਾਫ-ਸਫਾਈ ਅਤੇ ਸੋਸ਼ਲ ਡਿਸਟੇਨਸਿੰਗ (ਸਾਮਾਜਿਕ ਦੂਰੀ) (Hand hygiene and social distancing)

    RCH ਤੇ ਤੁਹਾਡੀ ਮੌਜੂਦਗੀ ਦੌਰਾਨ, ਅਸੀਂ ਤੁਹਾਨੂੰ ਇਹ ਯਾਦ ਦਿਲਾਉਂਦੇ ਹਾਂ ਕਿ ਕ੍ਰਿਪਾ ਕਰਕੇ ਸਾਡੀਆਂ ਸਖਤ ਲਾਗ ਨਿਯੰਤਰਨ ਕਾਰਜਵਿਧੀਆਂ ਦੀ ਪਾਲਨਾ ਕਰੋ: 

    • ਕਮਰੇ ਵਿੱਚ ਆਉਣ ਅਤੇ ਕਮਰੇ ਤੋਂ ਬਾਹਰ ਜਾਣ ਸਮੇਂ ਹੈਂਡ ਸੈਨੀਟਾਇਜਰ ਦੀ ਵਰਤੋਂ ਕਰੋ। 
    • ਖੰਘਣ ਅਤੇ ਛਿੱਕ ਮਾਰਨ ਸਮੇਂ ਮੂੰਹ ਢੱਕ ਕੇ ਰੱਖੋ। 
    • ਇੱਕ ਦੂਜੇ ਤੋਂ 1.5 ਮੀਟਰ ਦੀ ਦੂਰੀ ਤੇ ਰਹੋ। 

    ਸਾਡੇ ਸਾਰੀਆਂ ਦੁਆਰਾ ਇਸ ਪੂਰੀ ਮਹਾਮਾਰੀ ਦੌਰਾਨ ਸਾਡੇ ਮਰੀਜ਼ਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਕਰਨ ਲਈ ਮਿਲਕੇ ਕੰਮ ਕਰਨ ਦੌਰਾਨ, ਅਸੀਂ ਤੁਹਾਡੇ ਸਹਿਯੋਗ ਅਤੇ ਸਹਾਇਤਾ ਲਈ ਤੁਹਾਡਾ ਧੰਨਵਾਦ ਕਰਦੇ ਹਾਂ। 

    COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਅਸੀਂ ਭਾਈਚਾਰੇ ਨੂੰ ਵਧਾਵਾ ਦਿੰਦੇ ਹਾਂ ਕਿ ਉਹ ਨਿਯਮਿਤ ਤੌਰ ‘ਤੇ ਵਿਕਟੋਰੀਅਨ https://www.health.gov.au/ ਵੇਖਣ। 

    COVID-19 ਸੰਬੰਧੀ ਜਾਣਕਾਰੀ (COVID-19 Information)

    ਵਿਜ਼ਿਟਰ ਮੁਲਾਂਕਣ ਚੈਕ ਪੁਆਇੰਟ (ਜਾਂਚ ਕਰਨ ਦੀ ਥਾਂ) (Visitor assessment checkpoint)

    RCH ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਾਰੇ ਵਿਜ਼ਿਟਰਾਂ ਦੀ ਜਾਂਚ ਕੀਤੀ ਜਾਵੇਗੀ। ਵਿਜ਼ਿਟਰਾਂ ਤੋਂ ਕੁੱਝ ਸਵਾਲ ਪੁੱਛੇ ਜਾਣਗੇ, ਅਤੇ ਉਨ੍ਹਾਂ ਦੀ ਤਾਪਮਾਨ ਜਾਂਚ ਕੀਤੀ ਜਾਵੇਗੀ।

    ਮਾਪੇ ਜਾਂ ਗਾਰਡੀਅਨ ਵਿਜ਼ਿਟਰ ਮੁਲਾਂਕਣ ਚੈਕ ਪੁਆਇੰਟ ਤਕ ਪਹੁੰਚਣ ਲਈ ਪੀਲੀ ਲਿਫਟ ਜਾਂ Flemington Road ਤੇ ਪ੍ਰਵੇਸ਼ ਦੇ ਮੁੱਖ ਦਰਵਾਜੇ ਰਾਹੀਂ ਦਾਖਿਲ ਹੋ ਸਕਦੇ ਹਨ।

    ਟੈਲੀਹੈਲਥ ਸਪੇਸ਼ਲਿਟਸ ਕਲੀਨਿਕ ਅਪਾਇੰਟਮੇਂਟਸ (Telehealth Specialist Clinic appointments)

    ਸਾਡੇ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ, ਅਤੇ ਆਖਰਕਾਰ ਸਾਮਾਜਿਕ ਦੂਰੀ ਰਾਹੀਂ COVID-19 ਦੇ ਫੈਲਾਵ ਨੂੰ ਘੱਟ ਕਰਨ ਲਈ, RCH ਵਰਤਮਾਨ ਵਿੱਚ ਹਰ ਦਿਨ ਹਸਪਤਾਲ ਆਉਣ ਵਾਲੇ ਵਿਜ਼ਿਟਰਾਂ ਦੀ ਸੰਖਿਆ ਨੂੰ ਸੀਮਿਤ ਕਰ ਰਿਹਾ ਹੈ।

    ਇਸ ਵਿੱਚ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਟੈਲੀਹੈਲਥ ਜਾਂ ਵੀਡਿਓ ਕਾਲ ਰਾਹੀਂ ਆਪਣੇ ਘਰਾਂ ਤੋਂ ਸਪੇਸ਼ਲਿਸਟ ਕਲੀਨਿਕ ਅਪਾਇੰਟਮੇਂਟਾਂ ਵਿੱਚ ਭਾਗ ਲੈਣਾ ਸ਼ਾਮਿਲ ਹੈ। ਟੈਲੀਹੈਲਥ ਇੱਕ ਮਹਤਵਪੂਰਣ ਤਰੀਕਾ ਹੈ ਜਿਸ ਰਾਹੀਂ ਅਸੀਂ ਸਾਡੇ ਮਰੀਜ਼ਾਂ ਦੀ ਦੇਖਰੇਖ ਦੀ ਨਿਰੰਤਰਤਾ ਪ੍ਰਦਾਨ ਕਰ ਰਹੇ ਹਾਂ ਅਤੇ ਨਾਲ ਹੀਂ ਹਰ ਦਿਨ ਹਸਪਤਾਲ ਆਉਣ ਵਾਲੇ ਲੋਕਾਂ ਦੀ ਸੰਖਿਆ ਨੂੰ ਮਹਤਵਪੂਰਣ ਤੌਰ ‘ਤੇ ਘਟਾ ਰਹੇ ਹਾਂ।

    RCH ਦੇ ਕਲੀਨਿਸ਼ਿਅਨ ਸਰਗਰਮੀ ਨਾਲ ਆਪਣੀਆਂ ਆਉਣ ਵਾਲੀਆਂ ਕਲੀਨਿਕ ਸੂਚੀਆਂ ਦੀ ਸਮੀਖਿਆ ਕਰ ਰਹੇ ਹਨ ਅਤੇ ਇਹ ਮੁਲਾਂਕਣ ਕਰ ਰਹੇ ਹਨ ਕਿ ਕੀ ਮਰੀਜ਼ਾਂ ਨਾਲ ਆਮ੍ਹਣੇ-ਸਾਮ੍ਹਣੇ ਮੁਲਾਕਾਤ ਕੀਤੇ ਜਾਣ ਦੀ ਲੋੜ ਹੈ ਜਾਂ ਨਹੀਂ, ਜਾਂ ਕਿ ਉਹ ਟੈਲੀਹੈਲਥ ਅਪਾਇੰਟਮੇਂਟ ਜਾਂ ਫੋਨ ਸਮੀਖਿਆ ਲਈ ਢੁੱਕਵੇਂ ਹਨ। ਸਪੇਸ਼ਲਿਟਸ ਕਲੀਨਿਕਸ ਟੀਮ ਮਰੀਜ਼ਾਂ ਅਤੇ ਪਰਿਵਾਰਾਂ ਨਾਲ ਉਨ੍ਹਾਂ ਦੀ ਅਗਲੀ ਅਪਾਇੰਟਮੇਂਟ ਤੋਂ ਪਹਿਲਾਂ ਸੰਪਰਕ ਕਰਕੇ ਇਹ ਦੱਸਣਗੇ ਕਿ ਕੀ ਉਸ ਅਪਾਇੰਟਮੇਂਟ ਨੂੰ ਟੈਲੀਹੈਲਥ ਜਾਂ ਫੋਨ ਸਮੀਖਿਤ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

    ਟੈਲੀਹੈਲਥ ਕੀ ਹੈ? (What is telehealth?)

    ਟੈਲੀਹੈਲਥ ਪਰਿਵਾਰਾਂ ਲਈ RCH ਵਿੱਚ ਆਪ ਆਉਣ ਤੋਂ ਬਿਨਾਂ ਆਪਣੀਆਂ ਅਪਾਇੰਟਮੇਂਟਾਂ ਵਿੱਚ ਭਾਗ ਲੈਣ ਦਾ ਇੱਕ ਤਰੀਕਾ ਹੈ। ਵੀਡਿਓਕਾਨਫ੍ਰੇਸਿੰਗ ਦੀ ਤਰ੍ਹਾਂ ਹੀ, ਮਰੀਜ਼ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਕੇ, ਬਸ ਆਪਣੇ ਲੈਪਟਾਪ, ਸਮਾਰਟਫੋਨ ਜਾਂ ਟੈਬਲੇਟ ਉਪਕਰਨ ਦੀ ਵਰਤੋਂ ਕਰਕੇ ਆਪਣੇ ਸਿਹਤ ਦੇਖਰੇਖ ਪ੍ਰਦਾਤਾ ਨਾਲ ਗੱਲਬਾਤ ਕਰ ਪਾਣਗੇ।

    RCH ਤੇ ਟੈਲੀਹੈਲਥ ਤਕ ਪਹੁੰਚ ਕਿਵੇਂ ਪ੍ਰਾਪਤ ਕਰੀਏ? (How to access telehealth at the RCH?)

    ਤੁਹਾਨੂੰ ਹੇਠਾਂ ਦਿੱਤੀਆਂ ਚੀਜ਼ਾਂ ਦੀ ਲੋੜ ਹੋਵੇਗੀ:

    • ਇੰਟਰਨੈਟ ਕਨੈਕਸ਼ਨ
    • ਡਿਵਾਇਸ ਜਿਵੇਂ ਕਿ ਡੈਕਸਟਾਪ ਕੰਪਿਊਟਰ
    • ਸਮਾਰਟਫੋਨ
    • ਇੱਕ ਨਿੱਜੀ, ਚੰਗੀ ਰੋਸ਼ਨੀ ਵਾਲਾ ਖੇਤਰ ਜਿੱਥੇ ਤੁਹਾਨੂੰ ਵੀਡਿਓ ਕਾਲ ਦੌਰਾਨ ਕੋਈ ਪਰੇਸ਼ਾਨ ਨਾ ਕਰ ਸਕੇ
    • ਵੈੱਬ-ਬ੍ਰਾਉਜਰ ਜਿਵੇਂ ਕਿ Safari ਜਾਂ Google Chrome
    • ਵੈੱਬ-ਕੈਮਰਾ, ਸਪੀਕਰ ਅਤੇ ਮਾਇਕਰੋਫੋਨ (ਹੋ ਸਕਦਾ ਹੈ ਕਿ ਇਹ ਲੈਪਟਾਪ ਜਾਂ ਮੋਬਾਇਲ ਡਿਵਾਇਸ ਵਿੱਚ ਪਹਿਲਾਂ ਤੋਂ ਹੋਣ)

    ਪਰਿਵਾਰਾਂ ਅਤੇ ਮਰੀਜ਼ਾਂ ਲਈ ਟੈਲੀਹੈਲਥ ਪਲੇਟਫਾਰਮ ਵੀ ਵਰਤੋਂ ਕਿਵੇਂ ਕਰੀਏ? (How to access the telehealth platform for families and patients?)

    ਜਦੋਂ ਤੁਸੀਂ ਆਪਣੀ ਟੈਲੀਹੈਲਥ ਵੀਡਿਓ ਕਾਲ ਨੂੰ ਸ਼ੁਰੂ ਕਰਨ ਲਈ ਤਿਆਰ ਹੋਵੇ, ਤਾਂ ਇਨ੍ਹਾਂ ਪੜਾਵਾਂ ਦੀ ਪਾਲਨਾ ਕਰੋ:

    1. www.rch.org.au/telehealth ਤੇ ਜਾਓ

    2. Start Your Video Call ਬਟਨ ਤੇ ਕਲਿਕ ਕਰੋ

    3. Telehealth Waiting Area ਤੇ ਜਾਣ ਲਈ ਸਕ੍ਰੀਨ ਤੇ ਦਿੱਤੇ ਨਿਰਦੇਸ਼ਾਂ ਦੀ ਪਾਲਨਾ ਕਰੋ। ਜਦੋਂ ਤੁਹਾਡਾ ਕਲੀਨੀਸ਼ੀਅਨ ਤੁਹਾਡੀ ਵੀਡਿਓ ਕਾਲ ਦਾ ਜਵਾਬ ਦਵੇਗਾ ਤਾਂ ਉਹ ਸਕ੍ਰੀਨ ਤੇ ਦਿਖਾਈ ਦਵੇਗਾ

    RCH ਟੈਲੀਹੈਲਥ ਵੈੱਬਸਾਈਟ ਤੇ ਇੱਕ Test Video Call ਬਟਨ ਵੀ ਹੈ ਤਾਂਜੋ ਪਰਿਵਾਰ ਇਹ ਜਾਂਚ ਕਰ ਸਕਣ ਕਿ ਉਨ੍ਹਾਂ ਦਾ ਉਪਕਰਨ ਠੀਕ ਕੰਮ ਕਰ ਰਿਹਾ ਹੈ।

    ਟੈਲੀਹੈਲਥ ਸਹਾਇਤਾ ਲਈ ਮੈਂ ਕਿਸ ਨਾਲ ਸੰਪਰਕ ਕਰ ਸਕਦਾ/ਸਕਦੀ ਹਾਂ? (Who can I contact for telehealth support?)

    ਟੈਲੀਹੈਲਥ ਵੀ ਵਰਤੋਂ ਕਰਨ ਸੰਬੰਧੀ ਸਹਾਇਤਾ ਲਈ, ਕ੍ਰਿਪਾ ਕਰਕੇ ਸੰਪਰਕ ਕਰੋ:

    Chin-Mae Raymundo
    ਟੈਲੀਹੈਲਥ ਕੋਆਰਡੀਨੇਟਰ
    ਫੋਨ: 9345 4645
    ਈਮੇਲ: rch.telehealth@rch.org.au
    ਸੋਮਵਾਰ ਤੋਂ ਸ਼ੁਕਰਵਾਰ (ਕੰਮ ਕਰਨ ਦੇ ਘੰਟਿਆਂ ਦੌਰਾਨ)

    ਆਮ ਸਵਾਲ (Frequently asked questions)

    ਨਵਾਂ ਕਰੋਨਾਵਾਇਰਸ, COVID-19 ਕੀ ਹੈ?

    ਕਰੋਨਾਵਾਇਰਸ ਵਾਇਰਸਾਂ ਦਾ ਇੱਕ ਵੱਡਾ ਪਰਿਵਾਰ ਹੈ ਜਿਨ੍ਹਾਂ ਕਰਕੇ ਜਾਨਵਰਾਂ ਜਾਂ ਮਨੁੱਖਾਂ ਵਿੱਚ ਬੀਮਾਰੀ ਪੈਦਾ ਹੋ ਸਕਦੀ ਹੈ। COVID-19 ਇੱਕ ਨਵਾਂ ਵਾਇਰਸ ਹੈ ਜਿਸ ਕਰਕੇ ਲੋਕਾਂ ਵਿੱਚ ਲਾਗ ਹੋ ਸਕਦੀ ਹੈ, ਇਸ ਵਿੱਚ ਸਾਹ ਲੈਣ ਦੀ ਗੰਭੀਰ ਬੀਮਾਰੀ ਹੋਣਾ ਸ਼ਾਮਿਲ ਹੈ। ਸਭ ਤੋਂ ਹਾਲ ਹੀ ਵਿੱਚ ਖੋਜ ਕੀਤੇ ਕਰੋਨਾਵਾਇਰਸ ਕਰਕੇ ਕਰੋਨਾਵਾਇਰਸ ਬੀਮਾਰੀ COVID-19 ਹੁੰਦੀ ਹੈ।

    ਕਰੋਨਾਵਾਇਰਸ ਦੇ ਲੱਛਣ ਕੀ ਹਨ?

    COVID-19 ਨਾਲ ਪੀੜਿਤ ਕਈ ਲੋਕਾਂ ਵਿੱਚ ਸਿਰਫ ਹਲਕੇ ਲੱਛਣ ਹੀ ਹੁੰਦੇ ਹਨ। ਪਰ ਸ਼ੁਰੂਆਤੀ ਸੰਕੇਤ ਇਹ ਦੱਸਦੇ ਹਨ ਕਿ ਬਜ਼ੁਰਗ ਲੋਕ ਅਤੇ ਉਹ ਲੋਕ ਜਿਹੜੇ ਪਹਿਲਾਂ ਤੋਂ ਮੈਡੀਕਲ ਸਮੱਸਿਆਵਾਂ ਨਾਲ ਗ੍ਰਸਤ ਹੋਣ, ਉਨ੍ਹਾਂ ਨੂੰ ਗੰਭੀਰ ਲੱਛਣਾਂ ਦਾ ਸਾਮ੍ਹਣਾ ਕਰਨ ਦਾ ਵੱਧ ਖਤਰਾ ਹੁੰਦਾ ਹੈ।

    ਸੂਚਿਤ ਕੀਤੇ ਗਏ ਕਰੋਨਾਵਾਇਰਸ ਦੇ ਸਭ ਤੋਂ ਆਮ ਲੱਛਣਾਂ ਵਿੱਚ ਸ਼ਾਮਿਲ ਹਨ:

    • ਬੁਖਾਰ
    • ਸਾਹ ਲੈਣ ਵਿੱਚ ਮੁਸ਼ਕਲਾਂ ਜਿਵੇਂ ਕਿ ਸਾਹ ਫੂਲਣਾ
    • ਖੰਘ
    • ਗਲੇ ਵਿੱਚ ਦਰਦ
    • ਥਕਾਨ ਜਾਂ ਥਕਾਵਟ

    ਮੈਨੂੰ ਇਹ ਚਿੰਤਾ ਹੈ ਕਿ ਸ਼ਾਇਦ ਮੇਰੇ ਬੱਚੇ ਨੂੰ COVID-19 ਹੈ। ਮੈਂ ਕੀ ਕਰਾਂ?

    ਜੇਕਰ ਤੁਹਾਨੂੰ ਇਹ ਚਿੰਤਾ ਹੈ ਕਿ ਤੁਹਾਡਾ ਬੱਚਾ ਸ਼ਾਇਦ COVID-19 ਦੇ ਲੱਛਣਾਂ ਦਾ ਸਾਮ੍ਹਣਾ ਕਰ ਰਿਹਾ ਹੈ, ਤਾਂ ਕ੍ਰਿਪਾ ਕਰਕੇ https://www.health.gov.au/ ਤੇ ਜਾਓ ਜਾਂ ਸਲਾਹ ਲਈ ਸਮਰਪਿਤ ਹਾਟਲਾਇਨ ਨੂੰ 1800 675 398 ਤੇ ਫੋਨ ਕਰੋ।

    ਸਾਹ ਸੰਬੰਧੀ ਲੱਛਣਾਂ ਦਾ ਸਾਮ੍ਹਣਾ ਕਰਨ ਵਾਲੇ ਬੱਚੇ ਆਪਣੇ ਪਰਿਵਾਰਕ ਡਾਕਟਰ ਕੋਲ ਜਾ ਸਕਦੇ ਹਨ, ਜਾਂ ਸੰਕਟਕਾਲੀਨ ਦੇਖਰੇਖ ਲਈ ਆਪਣੇ ਸਭ ਤੋਂ ਕਰੀਬੀ ਐਮਰਜੇਂਸੀ ਵਿਭਾਗ ਜਾਣ ਤੇ ਵਿਚਾਰ ਕਰ ਸਕਦੇ ਹਨ। ਜੇਕਰ ਤੁਹਾਨੂੰ ਕੰਮ ਕਰਨ ਦੇ ਘੰਟਿਆਂ ਤੋਂ ਬਾਹਰ ਸਲਾਹ ਦੀ ਲੋੜ ਹੈ, ਤਾਂ ਤੁਸੀਂ ਕੰਮ ਕਰਨ ਦੇ ਘੰਟਿਆਂ ਤੋਂ ਬਾਅਦ ਦੀ GP ਹੈਲਪਲਾਇਨ ਨੂੰ ਵੀ 1800 022 222 ਤੇ ਫੋਨ ਕਰ ਸਕਦੇ ਹੋ ਜਾਂ ਸੰਕਟਕਾਲੀਨ ਸਥਿਤੀ ਵਿੱਚ 000 ਤੇ ਫੋਨ ਕਰੋ।

    ਵਧੇਰੀ ਜਾਣਕਾਰੀ ਅਤੇ ਸਲਾਹ ਲਈ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ?

    COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਅਸੀਂ ਭਾਈਚਾਰੇ ਨੂੰ ਵਧਾਵਾ ਦਿੰਦੇ ਹਾਂ ਕਿ ਉਹ ਨਿਯਮਿਤ ਤੌਰ ‘ਤੇ ਵਿਕਟੋਰੀਅਨ Department of Health and Human Services (ਸਿਹਤ ਅਤੇ ਮਾਨਵ ਸੇਵਾ ਵਿਭਾਗ) ਦੀ ਵੈੱਬਸਾਈਟ ਵੇਖਣ। ਜੇਕਰ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਤਾਂ ਕ੍ਰਿਪਾ ਕਰਕੇ TIS National ਨੂੰ 131 450 ਤੇ ਫੋਨ ਕਰੋ।

    ਕੀ COVID-19 ਬਾਰੇ ਜਾਣਕਾਰੀ ਅੰਗਰੇਜ਼ੀ ਤੋਂ ਇਲਾਵਾ ਦੂਜਿਆਂ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ?

    ਹਾਂ ਜੀ, ਸਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜ ਵਾਲੇ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੇ ਅਨੁਵਾਦ ਕੀਤੇ ਤੱਥ-ਪੱਤਰ ਉਪਲਬਧ ਹਨ ਜੋ ਕਿ ਵਿਕਟੋਰੀਅਨ Department of Health and Human Services (ਸਿਹਤ ਅਤੇ ਮਾਨਵ ਸੇਵਾ ਵਿਭਾਗ) ਦੀ ਵੈੱਬਸਾਈਟ ਤੇ ਉਪਲਬਧ ਹਨ।

    COVID-19 ਮਹਾਮਾਰੀ ਦਾ ਸਾਮ੍ਹਣਾ ਕਰਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰਨੀ (Supporting your child to cope with the COVID-19 pandemic)

    ਜੇਕਰ ਤੁਹਾਨੂੰ ਇਹ ਚਿੰਤਾ ਹੈ ਕਿ ਸ਼ਾਇਦ ਤੁਹਾਡੇ ਬੱਚੇ ਨੂੰ COVID-19 ਹੈ, ਤਾਂ ਵਧੇਰੀ ਜਾਣਕਾਰੀ ਲਈ ਕ੍ਰਿਪਾ ਕਰਕੇ ਸਮਰਪਿਤ ਹਾਟਲਾਇਨ ਨੂੰ 1800 675 398 ਤੇ ਫੋਨ ਕਰੋ ਜਾਂ https://www.health.gov.au/ ਵੈੱਬਸਾਈਟ ਵੇਖੋ।

    ਕਈ ਮਾਪੇ ਇਸ ਸਲਾਹ ਦੀ ਭਾਲ ਕਰ ਰਹੇ ਹਨ ਕਿ ਕਰੋਨਾਵਾਇਰਸ ਦੀ ਮਹਾਮਾਰੀ ਦਾ ਸਾਮ੍ਹਣਾ ਕਰਨ ਵਿੱਚ ਉਹ ਆਪਣੇ ਬੱਚੇ ਦੀ ਸਰਬੋਤਮ ਤਰੀਕੇ ਨਾਲ ਸਹਾਇਤਾ ਕਿਵੇਂ ਕਰ ਸਕਦੇ ਹਨ। ਹਾਲਾਤਾਂ ਦੇ ਤੇਜ਼ੀ ਨਾਲ ਬਦਲਣ ਦੇ ਨਾਲ-ਨਾਲ, ਲੋਕਾਂ ਦੇ ਬੀਮਾਰ ਪੈਣ ਦੀ ਵਾਰ-ਵਾਰ ਖਬਰ ਆਣ ਕਰਕੇ, ਅਤੇ ਨਾਲ ਹੀ ਕਈ ਬੱਚਿਆਂ ਦਾ ਆਪਣੀਆਂ ਸਧਾਰਨ ਗਤੀਵਿਧੀਆਂ ਜਾਰੀ ਰੱਖਣ ਵਿੱਚ ਯੋਗ ਨਾ ਰਹਿਣ ਕਰਕੇ, ਇਹ ਪਰਿਵਾਰਾਂ ਲਈ ਇੱਕ ਬਹੁਤ ਬੇਚੈਨੀ ਵਾਲਾ ਸਮਾਂ ਹੈ। ਇਸ ਤੱਥ-ਪੱਤਰ ਵਿੱਚ ਮਾਪਿਆਂ ਅਤੇ ਦੇਖਰੇਖਕਰਤਾਵਾਂ ਲਈ ਕੁੱਝ ਜਾਣਕਾਰੀ ਸ਼ਾਮਿਲ ਹੈ ਤਾਂਜੋ ਇਸ ਚੁਣੌਤੀ-ਭਰੇ ਅਤੇ ਅਨਿਸ਼ਚਿਤ ਸਮੇਂ ਦੌਰਾਨ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਸਮਰਥਨ ਕਰਨ ਵਿੱਚ ਮਦਦ ਅਤੇ ਸਵਾਲਾਂ ਦੇ ਜਵਾਬ ਮਿਲ ਸਕਣ।

    ਆਪਣੇ ਬੱਚਿਆਂ ਨਾਲ ਕਰੋਨਾਵਾਇਰਸ ਬਾਰੇ ਗੱਲਬਾਤ ਕਰੋ (Talk about coronavirus with your children)

    ਇਹ ਮਹਤਵਪੂਰਣ ਹੈ ਕਿ ਆਪਣੇ ਬੱਚਿਆਂ ਨਾਲ ਕਰੋਨਾਵਾਇਰਸ ਬਾਰੇ ਗੱਲਬਾਤ ਕਰਨ ਤੋਂ ਪਰਹੇਜ ਨਾ ਕੀਤਾ ਜਾਵੇ – ਇਸ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਰਹੇਜ ਕੀਤੇ ਜਾਣ ਕਰਕੇ ਉਹ ਵੱਧ ਚਿੰਤਿਤ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਅਨਿਸ਼ਚਿਤਤਾ ਹੋ ਸਕਦੀ ਹੈ ਕਿ ਕੀ ਹੋ ਰਿਹਾ ਹੈ। ਕਈ ਬੱਚਿਆਂ ਦੇ ਪਹਿਲਾਂ ਤੋਂ ਹੀ ਕਰੋਨਾਵਾਇਰਸ ਬਾਰੇ ਵਿਚਾਰ ਅਤੇ ਸੁਝਾਅ ਹੋਣਗੇ, ਇਸਲਈ ਉਨ੍ਹਾਂ ਨੂੰ ਜੋ ਪਤਾ ਹੈ ਉਸ ਬਾਰੇ ਪੁੱਛ ਕੇ ਗੱਲਬਾਤ ਦੀ ਸ਼ੁਰੂਆਤ ਕਰੋ। ਖੁੱਲ੍ਹੇ ਸਵਾਲ ਪੁੱਛੋ ਜਿਨ੍ਹਾਂ ਦਾ ਕੋਈ ਇੱਕ ਨਿਸ਼ਚਿਤ ਜਵਾਬ ਨਾ ਹੋਵੇ ਅਤੇ ਉਨ੍ਹਾਂ ਦੀ ਕਿਸੇ ਚਿੰਤਾ, ਡਰ ਜਾਂ ਜੇਕਰ ਉਨ੍ਹਾਂ ਨੇ ਕੋਈ ਝੂਠੀ ਜਾਣਕਾਰੀ ਸੁਣੀ ਹੈ, ਤਾਂ ਉਸਤੇ ਧਿਆਨ ਦਿਓ। ਬੱਚਿਆਂ ਨੂੰ ਇਹ ਦੱਸਣ ਵਿੱਚ ਕੋਈ ਬੁਰਾਈ ਨਹੀਂ ਹੈ ਕਿ ਸਾਡੇ ਕੋਲ ਸਾਰੇ ਜਵਾਬ ਨਹੀਂ ਹਨ ਪਰ ਜਦੋਂ ਸਾਨੂੰ ਹੋਰ ਪਤਾ ਚੱਲਗਾ ਤਾਂ ਅਸੀਂ ਉਹ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਾਂਗੇ।

    ਸਪੱਸ਼ਟ ਅਤੇ ਇਮਾਨਦਾਰ ਰਹੋ, ਪਰ ਉਮਰ-ਮੁਤਾਬਕ ਜਾਣਕਾਰੀ ਦਿਓ (Be open and honest, but age-appropriate)

    ਤੱਥਾਂ ਦੀ ਜਾਣਕਾਰੀ ਦਿਓ, ਪਰ ਆਪਣੇ ਬੱਚੇ ਨਾਲ ਜਾਣਕਾਰੀ ਸਾਂਝੀ ਕਰਦੇ ਸਮੇਂ ਉਸਦੀ ਉਮਰ ਨੂੰ ਧਿਆਨ ਵਿੱਚ ਰੱਖੋ। ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਵੱਖ-ਵੱਖ ਜਵਾਬ ਚਾਹੀਦੇ ਹੋਣਗੇ। ਛੋਟੇ ਬੱਚਿਆਂ ਨੂੰ ਸਧਾਰਨ ਅਤੇ ਸੱਪਸ਼ਟ ਜਾਣਕਾਰੀ ਦਿਓ ਅਤੇ ਵੱਡੇ ਬੱਚਿਆਂ ਅਤੇ ਤੇਰ੍ਹਾਂ ਤੋਂ ਉੱਨੀ ਸਾਲ ਦੇ ਬੱਚਿਆਂ ਲਈ ਵਧੇਰੇ ਵੇਰਵੇ ਵਾਲੀ ਜਾਣਕਾਰੀ ਦਿਓ।

    ਬੱਚਿਆਂ ਨੂੰ ਇਹ ਯਾਦ ਦਿਲਾਉਣਾ ਮਹਤਵਪੂਰਣ ਹੁੰਦਾ ਹੈ ਕਿ ਹਾਲਾਂਕਿ ਉਹ ਵਾਇਰਸ ਨਾਲ ਪੀੜਿਤ ਹੋ ਸਕਦੇ ਹਨ, ਪਰ ਇਸਨਾਲ ਉਨ੍ਹਾਂ ਦੇ ਬਹੁਤ ਬੀਮਾਰ ਹੋਣ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਨੂੰ ਦੱਸੋ ਕਿ ਜੇਕਰ ਉਹ ਇਸ ਕਰਕੇ ਬੀਮਾਰ ਪੈ ਜਾਂਦੇ ਹਨ ਤਾਂ ਇਹ ਬੀਮਾਰੀ ਉਨ੍ਹਾਂ ਨੂੰ ਸ਼ਾਇਦ ਪਹਿਲਾਂ ਹੋ ਚੁੱਕੇ ਜ਼ੁਕਾਮ ਵਾਂਗ ਹੀ ਹੋਵੇਗੀ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬੁਖਾਰ, ਖੰਘ, ਨੱਕ ਵੱਗਣ ਜਾਂ ਗਲੇ ਵਿੱਚ ਦਰਦ ਦੇ ਲੱਛਣ ਹੋਣ ਅਤੇ ਉਹ ਕੁੱਝ ਦਿਨਾਂ ਲਈ ਜਾਂ ਇੱਕ ਹਫਤੇ ਦੇ ਕਰੀਬ ਸਮੇਂ ਤਕ ਬੀਮਾਰ ਰਹਿਣ, ਅਤੇ ਉਹ ਠੀਕ ਹੋ ਜਾਣਗੇ। ਬੱਚਿਆਂ ਨੂੰ ਇਹ ਦੱਸਣ ਵਿੱਚ ਕੋਈ ਬੁਰਾਈ ਨਹੀਂ ਹੈ ਕਿ ਬਾਲਗਾਂ ਦੇ ਵਧੇਰੇ ਬੀਮਾਰ ਪੈਣ ਦੀ ਸੰਭਾਵਨਾ ਹੈ, ਖਾਸ ਕਰਕੇ ਜੇਕਰ ਉਹ ਬਜ਼ੁਰਗ ਹੋਣ ਜਾਂ ਉਨ੍ਹਾਂ ਨੂੰ ਕੋਈ ਮੈਡੀਕਲ ਸਮੱਸਿਆ ਹੋਵੇ। ਉਨ੍ਹਾਂ ਨੂੰ ਇਹ ਦੱਸੋ ਕਿ ਜਿਆਦਾਤਰ ਕਾਰਜਨੀਤੀਆਂ ਜਿਹੜੀਆਂ ਕਿ ਉਹ ਭਾਈਚਾਰੇ ਵਿੱਚ ਦੇਖਦੇ ਹਨ, ਜਿਵੇਂ ਕਿ ਹੱਥ ਧੋਣੇ ਅਤੇ ਸਮਾਜਕ ਦੂਰੀ, ਉਹ ਅਸਲ ਵਿੱਚ ਸਭ ਤੋਂ ਅਸੁਰੱਖਿਅਤ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਮਦਦ ਦੇਣ ਲਈ ਹਨ। ਇਹ ਕੰਮ ਕਰਕੇ ਉਹ ਦੂਜਿਆਂ ਦੀ ਸੁਰੱਖਿਆ ਕਰਨ ਵਿੱਚ ਮਦਦ ਦੇ ਰਹੇ ਹਨ।

    ਸਕਾਰਾਤਮਕ ਰਹੋ ਅਤੇ ਉਮੀਦ ਬਣਾਏ ਰੱਖੋ (Stay positive and hopeful)

    ਆਪਣੇ ਬੱਚਿਆਂ ਨਾਲ ਕਰੋਨਾਵਾਇਰਸ ਦੀ ਚਰਚਾ ਕਰਦੇ ਸਮੇਂ ਸਕਾਰਾਤਮਕ ਰਹਿਣਾ ਅਤੇ ਉਮੀਦ ਬਣਾਏ ਰੱਖਣਾ ਮਦਦਗਾਰ ਹੁੰਦਾ ਹੈ। ਮੀਡੀਆ ਅਕਸਰ ਚਿੰਤਾਜਨਕ ਅਤੇ ਨਕਾਰਾਤਮਕ ਪਹਿਲੂਆਂ ਤੇ ਧਿਆਨ ਦਿੰਦਾ ਹੈ, ਇਸਲਈ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਜ਼ਰੂਰਤ ਤੋਂ ਵੱਧ ਇਸ ਜਾਣਕਾਰੀ ਤੋਂ ਘਬਰਾ ਜਾਣ ਅਤੇ ਇਹ ਸੋਚਣ ਕਿ ਹਾਲਾਤ ਨਿਰਾਸ਼ਾਜਨਕ ਹਨ। ਉਨ੍ਹਾਂ ਨੂੰ ਇਹ ਦੱਸੋ ਕਿ ਬਹੁਤ ਸਾਰੇ ਡਾਕਟਰ ਅਤੇ ਵਿਗਿਆਨੀ ਵਾਇਰਸ ਦਾ ਪਤਾ ਲਗਾਉਣ ਬਾਰੇ ਸਖਤ ਮਿਹਨਤ ਕਰ ਰਹੇ ਹਨ, ਅਤੇ ਉਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖ ਰਹੇ ਹਨ। ਉਨ੍ਹਾਂ ਨੂੰ ਇਹ ਦੱਸੋ ਕਿ ਦੁਨੀਆ ਭਰ ਵਿੱਚ ਕਈ ਲੋਕ ਕਰੋਨਾਵਾਇਰਸ ਤੋਂ ਰਿਕਵਰ ਕਰ (ਠੀਕ ਹੋ) ਚੁੱਕੇ ਹਨ। ਉਨ੍ਹਾਂ ਲਈ ਇਹ ਜਾਣਨਾ ਮਹਤਵਪੂਰਣ ਹੈ ਕਿ ਹਾਲਾਂਕਿ ਅੱਜੇ ਹਾਲਾਤ ਆਮ ਹਾਲਾਤਾਂ ਤੋਂ ਵੱਖ ਹਨ, ਅਤੇ ਹੋ ਸਕਦਾ ਹੈ ਕਿ ਕੁੱਝ ਸਮੇਂ ਲਈ ਇਹ ਮੁਸ਼ਕਲ ਬਣੇ ਰਹਿਣ, ਪਰ ਆਖਰਕਾਰ ਹਾਲਾਤ ਆਮ ਹੋ ਜਾਣਗੇ।

    ਬੱਚਿਆਂ ਨੂੰ ਮੀਡੀਆ ਤੋਂ ਮਿਲਣ ਵਾਲੀ ਜਾਣਕਾਰੀ ਨੂੰ ਸੀਮਿਤ ਰੱਖੋ (Limit information children get through the media)

    ਕਰੋਨਾਵਾਇਰਸ ਬਾਰੇ ਮੀਡੀਆ ਵਿੱਚ ਬਹੁਤ ਜਾਣਕਾਰੀ ਮੌਜੂਦ ਹੈ ਅਤੇ ਇਹ ਸੰਭਾਵਨਾ ਹੈ ਕਿ ਤੁਹਾਡੇ ਬੱਚੇ ਟੀ.ਵੀ., ਰੇਡੀਓ ਅਤੇ ਆਨਲਾਇਨ ਤਰੀਕੇ ਰਾਹੀਂ ਇਸ ਜਾਣਕਾਰੀ ਨੂੰ ਵੇਖ ਅਤੇ ਸੁਣ ਰਹੇ ਹੋਣਗੇ। ਤੁਹਾਡਾ ਬੱਚਾ ਇਸ ਬਾਰੇ ਕਿੰਨੀਆਂ ਖਬਰਾਂ ਵੇਖਦਾ, ਸੁਣਦਾ ਅਤੇ ਪੜ੍ਹਦਾ ਹੈ, ਉਸਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰੋ, ਇਸ ਵਿੱਚ ਸ਼ੋਸ਼ਲ ਮੀਡੀਆ ਵੀ ਸ਼ਾਮਿਲ ਹੈ। ਕਰੋਨਾਵਾਇਰਸ ਨਾਲ ਜੁੜ੍ਹੀਆਂ ਗ੍ਰਾਫਿਕ ਤਸਵੀਰਾਂ ਵੇਖਣ ਜਾਂ ਇਸਦੀਆਂ ਵੱਧ ਰਹੀਆਂ ਸੰਖਿਆਵਾਂ ਬਾਰੇ ਪੜ੍ਹਣ ਕਰਕੇ ਵੀ ਘਬਰਾਹਟ ਅਤੇ ਨਿਰਾਸ਼ਾ ਪੈਦਾ ਹੋ ਸਕਦੀ ਹੈ। ਇਹ ਖਾਸ ਕਰਕੇ ਮਹਤਵਪੂਰਣ ਹੈ ਕਿ ਤੁਸੀਂ ਖਬਰਾਂ ਜਾਂ ਆਨਲਾਇਨ ਸਾਧਨ ਰਾਹੀਂ ਡਰਾਉਣ ਵਾਲੀ ਸਮੱਗਰੀ ਤਕ ਆਪਣੇ ਬੱਚੇ ਦੀ ਪਹੁੰਚ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰੋ।

    ਉਨ੍ਹਾਂ ਗੱਲਾਂ ਤੇ ਧਿਆਨ ਦਿਓ ਜਿਹੜੇ ਬੱਚੇ ਆਪਣੇ ਆਪ ਨਿਯੰਤਰਿਤ ਕਰ ਸਕਦੇ ਹਨ (Focus on the things children can control)

    ਸਾਨੂੰ ਬੱਚਿਆਂ ਨੂੰ ਉਨ੍ਹਾਂ ਗੱਲਾਂ ਤੇ ਧਿਆਨ ਦਵਾਉਣ ਵਿੱਚ ਮਦਦ ਕਰਨ ਦੀ ਲੋੜ ਹੈ ਜਿਹੜੀਆਂ ਉਹ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਕਰ ਸਕਦੇ ਹਨ। ਬੱਚਿਆਂ ਨੂੰ ਅਜਿਹੇ ਅਭਿਆਸਕ ਕੰਮ ਦੇਣ ਨਾਲ ਜਿਹੜੇ ਕੀ ਉਹ ਕਰ ਸਕਦੇ ਹਨ, ਉਹ ਬੇਵੱਸ ਮਹਿਸੂਸ ਕਰਨ ਦੀ ਬਜਾਏ ਬਲਵਾਨ ਮਹਿਸੂਸ ਕਰਨਗੇ। ਬੱਚਿਆਂ ਨੂੰ ਹੱਥਾਂ ਦੀ ਸਾਫ-ਸਫਾਈ ਬਾਰੇ ਯਾਦ ਕਰਾਓ – ਇਹ ਯਕੀਨੀ ਬਣਾਓ ਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਆਪਣੇ ਹੱਥਾਂ ਦੀ ਸਾਫ-ਸਫਾਈ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਨੂੰ ਇਹ ਯਾਦ ਦਿਲਾਓ ਕਿ ਉਹ ਖਾਣਾ ਖਾਣ ਤੋਂ ਪਹਿਲਾਂ ਅਤੇ ਇਸਦੇ ਬਾਅਦ, ਨਾਲ ਹੀ ਆਪਣੇ ਚਿਹਰੇ ਤੇ ਹੱਥ ਲਾਉਣ ਤੋਂ ਬਾਅਦ ਜਾਂ ਆਪਣਾ ਨੱਕ ਸਾਫ ਕਰਨ ਤੋਂ ਬਾਅਦ ਇਹ ਕਰਨ। ਉਨ੍ਹਾਂ ਨੂੰ ਸਿੱਖਾਓ ਕਿ ਖੰਘਣ ਜਾਂ ਛਿੱਕ ਮਾਰਨ ਸਮੇਂ ਆਪਣੀ ਕੋਹਣੀ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਾਦ ਕਰਾਓ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਤੇ ਹੱਥ ਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜਿੱਥੇ ਸੰਭਵ ਹੋਵੇ, ਭੀੜ-ਭਾੜ ਤੋਂ ਬੱਚਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੇ ਘਰ-ਪਰਿਵਾਰ ਦੇ ਸਦੱਸਾਂ ਤੋਂ ਇਲਾਵਾ ਦੂਜੇ ਲੋਕਾਂ ਨਾਲ ਕਰੀਬੀ ਸਰੀਰਕ ਸੰਪਰਕ ਤੋਂ ਬੱਚਣਾ ਚਾਹੀਦਾ ਹੈ। ਬੱਚਿਆਂ ਨੂੰ ਦੱਸੋ ਕਿ ਇੱਕ-ਦੂਜੇ ਨਾਲ ਬਿਨਾਂ ਹੱਥ ਮਿਲਾਏ ਕਿਵੇਂ ਮਿਲਵਰਤਣ ਕਰਨੀ ਹੈ ਜਿਵੇਂ ਕਿ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਕਰਕੇ ਜਾਂ ਫਿਰ ਇੱਕ-ਦੂਜੇ ਨਾਲ ਕੋਹਣੀਆਂ ਜਾਂ ਪੈਰ ਟਕਰਾ ਕੇ।

    ਸ਼ਰੀਰਕ ਗਤੀਵਿਧੀ ਕਰਕੇ, ਸਿਹਤਮੰਦ ਖੁਰਾਕ ਦੀ ਵਰਤੋਂ ਕਰਕੇ ਅਤੇ ਚੰਗਾ ਸੋ ਕੇ ਸਿਹਤਮੰਦ ਰਹਿਣਾ ਵੀ ਅਸਲ ਵਿੱਚ ਆਪਣੇ ਬੱਚਿਆਂ ਦੀ ਸਹਾਇਤਾ ਕਰਨ ਦੇ ਮਤਹਵਪੂਰਣ ਤਰੀਕੇ ਹੁੰਦੇ ਹਨ। ਬਹੁਤ ਸਾਰੇ ਬੱਚੇ ਇਸ ਗੱਲ ਤੋਂ ਨਿਰਾਸ਼ ਹਨ ਕਿ ਉਨ੍ਹਾਂ ਦੀਆਂ ਨਿਯਮਿਤ ਖੇਡਕੂਦ ਅਤੇ ਹੋਰ ਗਤੀਵਿਧੀਆਂ ਵੀ ਰੱਦ ਹੋ ਜਾਣਗੀਆਂ। ਆਪਣੇ ਬੱਚਿਆਂ ਨੂੰ ਐਕਟਿਵ (ਕ੍ਰਿਆਸ਼ੀਲ) ਰੱਖਣ ਦੇ ਹੋਰ ਤਰੀਕੇ ਖੋਜੋ, ਜਿਵੇਂ ਕਿ ਬੈਕਯਾਰਡ ਵਿੱਚ ਸਮਾਂ ਬਿਤਾਉਣਾ ਜਾਂ ਪਰਿਵਾਰ ਨਾਲ ਇੱਕਠੇ ਸੈਰ ਕਰਨ, ਨੱਠਣ-ਭੱਜਣ ਜਾਂ ਸਾਇਕਲ ਚਲਾਉਣ ਜਾਣਾ।

    ਜਿੱਥੇ ਸੰਭਵ ਹੋਵੇ ਇੱਕ ਰੂਟੀਨ ਬਣਾਓ ਅਤੇ ਉਸਦੀ ਪਾਲਨਾ ਕਰੋ (Stick to routines where possible)

    ਇਨ੍ਹਾਂ ਅਨਿਸ਼ਚਿਤ ਅਤੇ ਗੈਰ-ਅਨੁਮਾਨਯੋਗ ਮਿਆਦਾਂ ਦੌਰਾਨ ਬੱਚਿਆਂ ਨੂੰ ਪਹਿਲਾਂ ਤੋਂ ਕਿੱਤੇ ਵੱਧ ਇੱਕ ਰੂਟੀਨ ਦੀ ਲੋੜ ਹੁੰਦੀ ਹੈ। ਘਰ ਅਤੇ ਰੋਜ਼ ਦੇ ਜੀਵਨ ਵਿੱਚ ਜਿੰਨੀ ਸਧਾਰਣਤਾ ਹੋ ਸਕੇ, ਬਣਾਏ ਰੱਖੋ ਅਤੇ ਇਸ ਵਿੱਚ ਪਰਿਵਾਰ ਨਾਲ ਇੱਕਠੇ ਮਿੱਲਕੇ ਬਿਤਾਇਆ ਜਾਣ ਵਾਲਾ ਸਮਾਂ ਸ਼ਾਮਿਲ ਕਰੋ। ਤੁਸੀਂ ਭੋਜਨ ਕਰਨ ਅਤੇ ਸੋਣ ਦੇ ਸਮੇਂ, ਨਾਲ ਹੀ ਵੱਡੇ ਬੱਚਿਆਂ ਲਈ ਸਿੱਖਲਾਈ ਦੀਆਂ ਆਨਲਾਇਨ ਗਤੀਵਿਧੀਆਂ ਦੇ ਆਲੇ-ਦੁਆਲੇ ਆਪਣੇ ਬੱਚੇ ਦੀ ਰੂਟੀਨ ਬਣਾ ਸਕਦੇ ਹੋ। ਦਿਨ ਵਿੱਚ ਕੁੱਝ ਸ਼ਰੀਰਕ ਗਤੀਵਿਧੀ ਨੂੰ ਸ਼ਾਮਿਲ ਕਰਨ ਦੀ ਵੀ ਕੋਸ਼ਿਸ਼ ਕਰੋ, ਕਿਉਂਕਿ ਇਹ ਹਰ ਉਮਰ ਦੇ ਬੱਚਿਆਂ ਲਈ ਮਹਤਵਪੂਰਣ ਹੈ, ਅਤੇ ਬਾਲਗਾਂ ਲਈ ਵੀ ਵਧੀਆ ਹੈ।

    ਆਪਣੇ ਬੱਚਿਆਂ ਨੂੰ ਵਿਖਾਓ ਕਿ ਤੁਸੀਂ ਸ਼ਾਂਤ ਰਹਿੰਦੇ ਹੋ (Show your children that you are calm)

    ਬੱਚੇ ਆਪਣੇ ਮਾਪਿਆਂ ਅਤੇ ਦੇਖਰੇਖਕਰਤਾਵਾਂ ਵੱਲ ਇੱਕ ਗਾਈਡ ਦੇ ਤੌਰ ‘ਤੇ ਵੇਖਦੇ ਹਨ ਕਿ ਹਾਲਾਤਾਂ ਤੇ ਪ੍ਰਤੀਕ੍ਰਿਆ ਕਿਵੇਂ ਕਰਨੀ ਹੈ। ਇੱਥੋਂ ਤਕ ਕਿ ਬਹੁਤ ਛੋਟੇ ਬੱਚੇ ਵੀ ਬਾਲਗਾਂ ਵਿੱਚ ਤਣਾਅ ਅਤੇ ਬੇਚੈਨੀ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਮਾਪਿਆਂ ਅਤੇ ਦੇਖਰੇਖਕਰਤਾਵਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ਾਂਤ ਬਣਾਏ ਰੱਖਣ ਵਿੱਚ ਮਦਦ ਦੇਣ ਲਈ ਆਪਣੀਆਂ ਭਾਵਨਾਵਾਂ ਅਤੇ ਬੇਚੇਨੀ ਦਾ ਪ੍ਰਬੰਧ ਕਰਨ। ਜਦੋਂ ਤੁਸੀਂ ਬਹੁਤ ਤਣਾਅਗ੍ਰਸਤ ਜਾਂ ਘਬਰਾਏ ਹੋਏ ਮਹਿਸੂਸ ਕਰ ਰਹੇ ਹੋ, ਤਾਂ ਆਪਣੇ ਬੱਚਿਆਂ ਨਾਲ ਕਰੋਨਾਵਾਇਰਸ ਬਾਰੇ ਗੱਲਬਾਤ ਨਾ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੇ ਪਾਰਟਨਰ ਜਾਂ ਕਿਸੇ ਹੋਰ ਭਰੋਸੇਯੋਗ ਬਾਲਗ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕਹਿ ਸਕਦੇ ਹੋ।

    ਆਪਣੇ ਬੱਚਿਆਂ ਵਿੱਚ ਬੇਚੈਨੀ ਜਾਂ ਤਣਾਅ ਦੇ ਸੰਕੇਤਾਂ ਤੇ ਨਜ਼ਰ ਬਣਾਏ ਰੱਖੋ (Look out for signs of anxiety or stress in your children)

    ਤਣਾਅਪੂਰਣ ਸਥਿਤੀਆਂ ‘ਤੇ ਹਰ ਕੋਈ ਵੱਖ-ਵੱਖ ਤਰੀਕੇ ਨਾਲ ਪ੍ਰਤੀਕ੍ਰਿਆ ਕਰਦਾ ਹੈ। ਕੁੱਝ ਬੱਚੇ ਸੁਭਾਵਿਕ ਤੌਰ ‘ਤੇ ਹੋਰ ਬੱਚਿਆਂ ਦੀ ਤੁਲਨਾ ਵਿੱਚ ਵੱਧ ਬੇਚੈਨੀ ਮਹਿਸੂਸ ਕਰਦੇ ਹਨ, ਅਤੇ ਹੋ ਸਕਦਾ ਹੈ ਕਿ ਕਰੋਨਾਵਾਇਰਸ ਉਨ੍ਹਾਂ ਤੇ ਬਹੁਤ ਅਸਰ ਪਾਵੇ। ਹੋ ਸਕਦਾ ਹੈ ਕਿ ਛੋਟੇ ਬੱਚੇ ਵਿਹਾਰ ਵਿੱਚ ਤਬਦੀਲੀ, ਵੱਧ ਭਾਵਨਾਤਮਕ ਹੋਣਾ, ਗੁੱਸਾ ਕਰਕੇ ਨੱਖਰਾ ਵਿਖਾਉਣ ਜਾਂ ਸੋਣ ਜਾਂ ਖਾਣ-ਪੀਣ ਵਿੱਚ ਮੁਸ਼ਕਲ ਆਉਣ ਵਰਗੇ ਸੰਕੇਤ ਦਰਸਾਉਣ। ਵੱਡੇ ਬੱਚਿਆਂ ਵਿੱਚ ਵੀ ਇਹ ਸੰਕੇਤ ਵੇਖੇ ਜਾ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਦਾ ਧਿਆਨ ਭਟਕਿਆ ਹੋਇਆ ਮਹਿਸੂਸ ਹੋਵੇ, ਉਨ੍ਹਾਂ ਨੂੰ ਧਿਆਨ ਲਗਾਉਣ ਵਿੱਚ ਮੁਸ਼ਕਲ ਹੋਵੇ ਜਾਂ ਉਹ ਚੀਜ਼ਾਂ ਭੁੱਲ ਜਾਣ। ਕੁੱਝ ਬੱਚੇ ਇੱਕ ਹੀ ਗੱਲ ਵਾਰ-ਵਾਰ ਕਰਨ ਵਾਲਾ ਜਾਂ ਸਨਕੀ ਵਿਹਾਰ ਕਰ ਸਕਦੇ ਹਨ, ਜਿਵੇਂ ਕਿ ਕੀਟਾਣੂਆਂ ਜਾਂ ਲਾਗ ਨੂੰ ਲੈ ਕੇ ਲੋੜ ਤੋਂ ਜਿਆਦਾ ਡਰ ਹੋਣਾ।

    ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਬੱਚਿਆਂ ਨਾਲ COVID-19 ਤੋਂ ਇਲਾਵਾ ਹੋਰ ਗੱਲਬਾਤਾਂ ਕਰਨੀਆਂ ਜਾਰੀ ਰੱਖਦੇ ਹੋ। ਆਪਣੇ ਬੱਚੇ ਨਾਲ ਬੈਠ ਕੇ ਗੱਲ ਕਰਨ ਅਤੇ ਉਨ੍ਹਾਂ ਨੂੰ ਕੀ ਚਿੰਤਾ ਹੈ ਇਹ ਸੁਣਨ ਲਈ ਸਮਾਂ ਕੱਢੋ। ਜੇਕਰ ਤੁਹਾਨੂੰ ਇਹ ਚਿੰਤਾ ਹੈ ਕਿ ਤੁਹਾਡੇ ਬੱਚੇ ਵਿੱਚ ਬੇਚੈਨੀ ਜਾਂ ਤਣਾਅ ਦੇ ਵਧੇਰੇ ਪੱਧਰ ਵਿਖਾਈ ਦੇ ਰਹੇ ਹਨ, ਤਾਂ ਆਪਣੇ GP (ਡਾਕਟਰ) ਤੋਂ ਸਲਾਹ ਲਓ।

    ਆਪਣਾ ਖਿਆਲ ਵੀ ਰੱਖੋ (Look after yourself too)

    ਅਨਿਸ਼ਚਿਤ ਅਤੇ ਤਣਾਅਪੂਣ ਸਮੇਂ ਪਰਿਵਾਰਕ ਰਿਸ਼ਤਿਆਂ ਤੇ ਬਹੁਤ ਦਬਾਅ ਪਾ ਸਕਦੇ ਹਨ। ਬੱਚਿਆਂ ਦਾ ਸਰਬੋਤਮ ਤਰੀਕੇ ਨਾਲ ਸਮਰਥਨ ਕਰਨ ਲਈ, ਇਹ ਮਹਤਹਪੂਰਣ ਹੈ ਕਿ ਇਸ ਬਹੁਤ ਤਣਾਅਪੂਰਣ ਅਤੇ ਔਖੇ ਸਮੇਂ ਵਿੱਚ ਮਾਪੇ ਆਪਣਾ ਵੀ ਖਿਆਲ ਰੱਖਣ। ਲੋੜੀਂਦਾ ਆਰਾਮ ਕਰਨ ਅਤੇ ਆਪਣਾ ਖਿਆਲ ਰੱਖਣ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਬਹੁਤ ਤਣਾਅਪੂਰਣ, ਘਬਰਾਏ ਹੋਏ ਜਾਂ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਜਾਂ ਤੁਸੀਂ ਉਸ ਤਰੀਕੇ ਨਾਲ ਆਪਣੇ ਬੱਚਿਆਂ ਦਾ ਸਮਰਥਨ ਨਹੀਂ ਕਰ ਪਾ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਇਹ ਕਰਨਾ ਚਾਹੁੰਦੇ ਹੋ, ਤਾਂ ਕ੍ਰਿਪਾ ਕਰਕੇ ਆਪਣੇ ਪਰਿਵਾਰ ਦੇ ਸਦੱਸਾਂ ਅਤੇ ਦੋਸਤਾਂ ਜਾਂ ਆਪਣੇ GP (ਡਾਕਟਰ) ਨਾਲ ਗੱਲਬਾਤ ਕਰੋ।

    ਯਾਦ ਰੱਖਣ ਵਾਲੀਆਂ ਮੁੱਖ ਗੱਲਾਂ (Key points to remember)

    • ਬੱਚੇ ਬਾਲਗਾਂ ਨੂੰ ਇੱਕ ਗਾਈਡ ਦੇ ਤੌਰ ‘ਤੇ ਵੇਖਦੇ ਹਨ ਕਿ ਤਣਾਅਪੂਰਣ ਹਾਲਾਤਾਂ ਵਿੱਚ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ
    • ਆਪਣੇ ਬੱਚੇ ਨਾਲ ਕਰੋਨਾਵਾਇਰਸ ਬਾਰੇ ਗੱਲਬਾਤ ਕਰਦੇ ਸਮੇਂ ਸ਼ਾਂਤ, ਸਕਾਰਾਤਮਕ ਰਹੋ ਅਤੇ ਉਮੀਦ ਬਣਾਏ ਰੱਖੋ
    • ਜਾਣਕਾਰੀ ਨੂੰ ਸਪੱਸ਼ਟ, ਸੱਚੀ ਅਤੇ ਉਮਰ-ਮੁਤਾਬਕ ਰੱਖੋ
    • ਕਰੋਨਾਵਾਇਰਸ ਬਾਰੇ ਮੀਡੀਆ ਤੋਂ ਮਿਲਣ ਵਾਲੀ ਜਾਣਕਾਰੀ ਨੂੰ ਸੀਮਿਤ ਰੱਖੋ
    • ਬੱਚਿਆਂ ਨੂੰ ਅਭਿਆਸਕ ਕੰਮ ਕਰਨ ਲਈ ਦਿਓ, ਜਿਵੇਂ ਕਿ ਹੱਥਾਂ ਦੀ ਚੰਗੀ ਸਾਫ-ਸਫਾਈ, ਤਾਂਜੋ ਉਨ੍ਹਾਂ ਨੂੰ ਲੱਗੇ ਉਹ ਇਹ ਕੰਮ ਆਪ ਕਰ ਸਕਦੇ ਹਨ
    • ਯਕੀਨੀ ਬਣਾਓ ਕਿ ਤੁਸੀਂ ਅਤੇ ਤੁਹਾਡਾ ਬੱਚਾ ਸ਼ਰੀਰਕ ਤੌਰ ‘ਤੇ ਕ੍ਰਿਆਸ਼ੀਲ ਰਹਿੰਦੇ ਹਨ
    • ਜੇਕਰ ਤੁਸੀਂ ਜਾਂ ਤੁਹਾਡਾ ਬੱਚਾ ਘਬਰਾਏ ਹੋਏ ਜਾਂ ਤਣਾਅਪੂਰਣ ਮਹਿਸੂਸ ਕਰਦੇ ਹੋ ਤਾਂ ਦੋਸਤਾਂ, ਪਰਿਵਾਰ ਜਾਂ ਆਪਣੇ GP (ਡਾਕਟਰ) ਤੋਂ ਮਦਦ ਲਓ
    • ਆਪਣੇ ਬੱਚੇ ਦੇ ਸਵਾਲਾਂ ਦਾ ਜਵਾਬ ਦੇਣ ਲਈ ਅਤੇ ਸੰਚਾਰ ਸਾਧਨਾਂ ਨੂੰ ਖੁੱਲ੍ਹਾ ਰੱਖਣ ਲਈ ਸਮਾਂ ਕੱਢੋ

    ਸਾਡੇ ਡਾਕਟਰਾਂ ਤੋਂ ਪੁੱਛੋ ਜਾਣ ਵਾਲੇ ਆਮ ਸਵਾਲ (Common questions our doctors are asked)

    ਮੇਰੇ ਬੱਚੇ ਨੂੰ ਇਹ ਚਿੰਤਾ ਹੈ ਕਿ ਉਸਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਕਰੋਨਾਵਾਇਰਸ ਤੋਂ ਬਹੁਤ ਬੀਮਾਰ ਪੈ ਸਕਦੇ ਹਨ ਜਾਂ ਇਸ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਸਕਦਾ ਹੈ। ਮੈਨੂੰ ਉਨ੍ਹਾਂ ਨੂੰ ਕੀ ਕਹਿਣਾ ਚਾਹੀਦਾ ਹੈ?

    ਇਮਾਨਦਾਰ ਰਹਿਣਾ ਪਰ ਨਾਲ ਹੀ ਉਮੀਦ ਬਣਾਏ ਰੱਖਣਾ ਅਤੇ ਸਕਾਰਾਤਮਕ ਰਹਿਣਾ ਮਹੱਤਵਪੂਰਣ ਹੁੰਦਾ ਹੈ। ਆਪਣੇ ਬੱਚੇ ਨੂੰ ਇਹ ਦੱਸੋ ਕਿ ਸਮਾਜਕ ਦੂਰੀ ਅਤੇ ਹੱਥਾਂ ਦੀ ਸਾਫ-ਸਫਾਈ ਵਰਗੇ ਕੰਮਾਂ ਨੂੰ ਅਮਲ ਵਿੱਚ ਲਿਆਉਣ ਨਾਲ ਬਜ਼ੁਰਗ ਰਿਸ਼ਤੇਦਾਰਾਂ ਨੂੰ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਇੱਥੇ ਆਸਟ੍ਰੇਲੀਆ ਵਿੱਚ ਸਾਡੇ ਬਹੁਤ ਵਧੀਆ ਹਸਪਤਾਲ ਹਨ, ਜਿੱਥੇ ਲੋਕਾਂ ਦੇ ਬੀਮਾਰ ਪੈਣ ਦੀ ਸਥਿਤੀ ਵਿੱਚ ਬਹੁਤ ਸਾਰੇ ਡਾਕਟਰ ਅਤੇ ਨਰਸਾਂ ਉਨ੍ਹਾਂ ਦਾ ਖਿਆਲ ਰੱਖਣ ਲਈ ਤਿਆਰ ਹਨ।

    ਮੇਰਾ ਬੱਚਾ ਅੱਜੇ ਵੀ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦਾ ਹੈ ਅਤੇ ਮੈਨੂੰ ਪੁੱਛਦਾ ਹੈ ਕਿ ਕੀ ਮੈਂ ਉਸਦੀ ਪਲੇ ਡੇਟ ਦਾ ਪ੍ਰਬੰਧ ਕਰ ਸਕਦਾ ਹਾਂ? ਮੈਨੂੰ ਕੀ ਕਰਨਾ ਚਾਹੀਦਾ ਹੈ?

    ਆਪਣੇ ਬੱਚੇ ਨੂੰ ਇਹ ਦੱਸੋ ਕਿ ਕਰੋਨਾਵਾਇਰਸ ਦੇ ਫੈਲਾਵ ਨੂੰ ਰੋਕਣ ਦਾ ਇੱਕ ਤਰੀਕਾ ਜਿਸ ਵਿੱਚ ਅਸੀਂ ਸਾਰੇ ਮਦਦ ਦੇ ਸਕਦੇ ਹਾਂ, ਉਹ ਇਹ ਹੈ ਕਿ ਦੂਜੇ ਲੋਕਾਂ ਨਾਲ ਮਿਲ-ਵਰਤਣ ਵਿੱਚ ਘੱਟ ਸਮਾਂ ਬਿਤਾਉਣਾ। ਪਲੇ ਡੇਟ ਦੀ ਥਾਂ ਤੇ ਹੋਰ ਅਜਿਹੇ ਤਰੀਕਿਆਂ ਬਾਰੇ ਸੋਚੋ ਜਿਸ ਰਾਹੀਂ ਉਹ ਆਪਣੇ ਦੋਸਤਾਂ ਨਾਲ ਸਮਾਜਕ ਤੌਰ ‘ਤੇ ਸੰਪਰਕ ਸਥਾਪਿਤ ਕਰ ਸਕਦੇ ਹਨ, ਜਿਵੇਂ ਕਿ facetime ਕਰਕੇ, ਫੋਨ ਕਰਕੇ, ਜਾਂ ਚਿੱਠੀ ਲਿੱਖ ਕੇ। ਇਹ ਦੱਸੋ ਕਿ ਹਾਲਾਤ ਹਮੇਸ਼ਾ ਲਈ ਅਜਿਹੇ ਨਹੀਂ ਰਹਿਣਗੇ, ਅਤੇ ਹਾਲਾਤ ਆਖਰਕਾਰ ਫਿਰ ਤੋਂ ਸਧਾਰਣ ਹੋ ਜਾਣਗੇ।

    ਮੇਰੇ ਬੱਚੇ ਨੇ ਖਬਰਾਂ ਵਿੱਚ ਸੁਣਿਆ ਹੈ ਕਿ ਲੋਕੀ ਮਰ ਰਹੇ ਹਨ ਅਤੇ ਉਸਨੂੰ ਇਹ ਚਿੰਤਾ ਹੈ ਕਿ ਅਜਿਹਾ ਉਨ੍ਹਾਂ ਨਾਲ ਵੀ ਹੋਵੇਗਾ? ਮੈਨੂੰ ਕੀ ਕਹਿਣਾ ਚਾਹੀਦਾ ਹੈ?

    ਆਪਣੇ ਬੱਚੇ ਨੂੰ ਇਹ ਭਰੋਸਾ ਦਿਲਾਓ ਕਿ ਕਰੋਨਾਵਾਇਰਸ ਨਾਲ ਬੱਚੇ ਬਹੁਤ ਬੀਮਾਰ ਨਹੀਂ ਪੈਂਦੇ ਹਨ ਅਤੇ ਕਰੋਨਾਵਾਇਰਸ ਹੋਣ ਨਾਲ ਉਨ੍ਹਾਂ ਦਾ ਦਿਹਾਂਤ ਨਹੀਂ ਹੋਵੇਗਾ। ਜੇਕਰ ਉਨ੍ਹਾਂ ਨੁੰ ਕਰੋਨਾਵਾਇਰਸ ਹੁੰਦਾ ਹੈ, ਤਾਂ ਇਹ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਜ਼ੁਕਾਮ ਹੋਵੇ, ਅਤੇ ਜਿਸਦੇ ਲੱਛਣ ਉਹੀ ਹੋਣਗੇ ਜਿਸਦਾ ਸਾਮ੍ਹਣਾ ਉਨ੍ਹਾਂ ਨੇ ਪਹਿਲਾਂ ਕੀਤਾ ਹੋਵੇਗਾ, ਜਿਵੇਂ ਕਿ ਗਲੇ ਵਿੱਚ ਦਰਦ, ਨੱਕ ਵੱਗਣਾ, ਖੰਘ ਅਤੇ ਬੁਖਾਰ, ਅਤੇ ਹੋ ਸਕਦਾ ਹੈ ਕਿ ਉਹ ਇੱਕ ਹਫਤੇ ਜਾਂ ਇਸਦੇ ਕਰੀਬ ਦੀ ਮਿਆਦ ਵਿੱਚ ਠੀਕ ਹੋ ਜਾਣ।


    The Royal Children's Hospital ਦੇ ਜਨਰਲ ਮੈਡੀਸਨ, ਸਾਈਕੋਲੋਜੀ, ਸੋਸ਼ਲ ਵਰਕ ਅਤੇ ਮੇਂਟਲ ਹੈਲਥ ਵਿਭਾਗਾਂ ਦੁਆਰਾ ਤਿਆਰ ਕੀਤਾ ਗਿਆ। ਅਸੀਂ RCH ਦੇ ਉਪਭੋਗਤਾਵਾਂ ਅਤੇ ਦੇਖਰੇਖਕਰਤਾਵਾਂ ਦੁਆਰਾ ਦਿੱਤੇ ਵਿਚਾਰਾਂ ਨੂੰ ਮਾਨਤਾ ਦਿੰਦੇ ਹਾਂ।a

    ਮਾਰਚ 2020 ਵਿੱਚ ਸਮੀਖਿਆ ਕੀਤੀ ਗਈ।

    Kids Health Info ਨੂੰ The Royal Children’s Hospital Foundation ਦੁਆਰਾ ਸਮਰਥਨ ਪ੍ਰਾਪਤ ਹੈ। ਦਾਨ ਕਰਨ ਲਈ, www.rchfoundation.org.au ਵੈੱਬਸਾਈਟ ਤੇ ਜਾਓ।

    ਐਪ
    ਇਹ ਐਪ ਤੁਹਾਨੂੰ ਤਿੰਨ ਸੌ ਮੈਡੀਕਲ ਤੱਥ ਪੱਤਰਾਂ ਦੀ ਖੋਜ ਕਰਨ ਅਤੇ ਇਨ੍ਹਾਂ ਨੂੰ ਬ੍ਰਾਉਜ਼ ਕਰਨ ਅਤੇ ਆਫਲਾਇਨ ਰਹਿ ਕੇ ਕੰਮ ਕਰਨ ਯੋਗ ਬਣਾਏਗੀ।

    ਬੇਦਾਅਵਾ
    ਇਸ ਜਾਣਕਾਰੀ ਦਾ ਉਦੇਸ਼ ਆਪਣੇ ਡਾਕਟਰ ਜਾਂ ਸਿਹਤ-ਦੇਖਰੇਖ ਪੇਸ਼ੇਵਰ ਨਾਲ ਕੀਤੀ ਜਾਣ ਵਾਲੀ ਚਰਚਾ ਵਿੱਚ ਸਹਾਇਤਾ ਦੇਣਾ ਹੈ, ਨਾ ਕਿ ਉਸਦੀ ਥਾਂ ਲੈਣਾ। ਇਨ੍ਹਾਂ ਉਪਭੋਗਤਾ ਸਿਹਤ ਜਾਣਕਾਰੀ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫੀ ਕੋਸ਼ਿਸ਼ ਕੀਤੀ ਹੈ ਕਿ ਜਾਣਕਾਰੀ ਸਹੀ ਹੈ, ਤਾਜੀ ਹੈ ਅਤੇ ਸਮਝਣ ਵਿੱਚ ਆਸਾਨ ਹੈ। The Royal Children's Hospital, Melbourne ਇਨ੍ਹਾਂ ਕਿਤਾਬਚਿਆਂ ਵਿੱਚ ਦਿੱਤੇ ਵੇਰਵਿਆਂ ਵਿੱਚ ਕਿਸੇ ਗਲਤੀ ਦੀ, ਗੁੰਮਰਾਹ ਕਰਨ ਵਾਲੀ ਸਮਝੀ ਜਾਣ ਵਾਲੀ ਜਾਣਕਾਰੀ ਦੀ, ਜਾਂ ਕਿਸੇ ਇਲਾਜ ਯੋਜਨਾ ਦੀ ਸਫਲਤਾ ਦੀ ਕੋਈ ਜੁੰਮ੍ਹੇਵਾਰੀ ਸਵੀਕਾਰ ਨਹੀਂ ਕਰਦਾ ਹੈ। ਇਨ੍ਹਾਂ ਕਿਤਾਬਚਿਆਂ ਵਿੱਚ ਸ਼ਾਮਿਲ ਜਾਣਕਾਰੀ ਨੂੰ ਨਿਯਮਿਤ ਤੌਰ ‘ਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਇਸਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਕਿਤਾਬਚੇ ਦੇ ਸਭ ਤੋਂ ਹਾਲ ਹੀ ਦੇ ਸੰਸਕਰਨ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜੁੰਮ੍ਹੇਵਾਰੀ ਤੁਹਾਡੀ, ਮਤਲਬ ਉਪਭੋਗਤਾ, ਦੀ ਹੈ ਕਿ ਤੁਸੀਂ ਉਪਭੋਗਤਾ ਸਿਹਤ ਜਾਣਕਾਰੀ ਕਿਤਾਬਚੇ ਦਾ ਸਭ ਤੋਂ ਹਾਲ ਦਾ ਸੰਸਕਰਨ ਡਾਉਨਲੋਡ ਕੀਤਾ ਹੈ।

    DH

    Coronavirus (COVID-19) – ਪੰਜਾਬੀ

    ਵੀਡਿਓ (Videos)

    COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ
    (Talking to your child about COVID-19)

    COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ ਔਖੀ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਕਿ ਕੁੱਝ ਮਾਪੇ ਇਸ ਬਾਰੇ ਅਨਿਸ਼ਚਿਤ ਹੋਣ ਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਹੈ।

    Dr Margie ਫਿਰ ਤੁਹਾਡੀ ਸੇਵਾ ਵਿੱਚ ਹਾਜਰ ਹਨ ਅਤੇ ਤੁਹਾਨੂੰ ਗੱਲਬਾਤ ਕਰਨ ਲਈ ਕੁੱਝ ਸਾਧਨ ਦਿੰਦੇ ਹਨ ਅਤੇ ਇਹ ਦੱਸਦੇ ਹਨ ਕਿ ਇਸ ਮਹਾਮਾਰੀ ਦੌਰਾਨ ਤੁਸੀਂ ਆਪਣੇ ਬੱਚੇ ਦੀ ਸਹਾਇਤਾ ਕਿਵੇਂ ਕਰ ਸਕਦੇ ਹੋ।

    COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਕ੍ਰਿਪਾ ਕਰਕੇ https://www.health.gov.au/ ਵੇਖੋ ਅਤੇ ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਬੱਚੇ ਨੂੰ ਸ਼ਾਇਦ COVID-19 ਹੈ ਤਾਂ ਕ੍ਰਿਪਾ ਕਰਕੇ ਹਾਟਲਾਇਨ ਨੂੰ ਵਧੇਰੀ ਸਲਾਹ ਲਈ 1800 675 398 ਤੇ ਫੋਨ ਕਰੋ।

    ਹਸਪਤਾਲ ਲਈ ਬੱਚੇ ਦੀ ਗਾਈਡ: COVID-19 ਟੈਸਟ

    ਹਸਪਤਾਲ ਲਈ ਬੱਚੇ ਦੀ ਗਾਈਡ: COVID-19 ਟੈਸਟ COVID-19 ਦਾ ਫੰਬੇ ਦਾ ਟੈਸਟ ਕਰਵਾਉਣਾ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਡਰਾਉਣਾ ਹੋ ਸਕਦਾ ਹੈ, ਅਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਉਹਨਾਂ ਨੂੰ ਇਸ ਬਾਰੇ ਕਿਵੇਂ ਸਮਝਾ ਸਕਦੇ ਹਾਂ। ਆਏਲਾ ਪਿਛਲੇ ਹਫਤੇ COVID-19 ਟੈਸਟ ਵਾਸਤੇ ਸਾਡੇ ਸਾਹ-ਸਬੰਧੀ ਲਾਗ ਵਾਲੇ ਕਲੀਨਿਕ ਵਿੱਚ ਗਈ ਸੀ, ਜਦੋਂ ਉਹ ਅਜਿਹੇ ਲੱਛਣ ਵਿਖਾ ਰਹੀ ਸੀ, ਜੋ ਟੈਸਟ ਕਰਨ ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਦੂਸਰੀ ਜਮਾਤ ਦੀ ਵਿਦਿਆਰਥਣ ਸਾਨੂੰ ਉਸ ਸਮੇਂ ਆਪਣੇ ਨਾਲ ਲੈ ਗਈ, ਜਦੋਂ ਉਸਨੇ ਆਪਣਾ ਫੰਬੇ ਵਾਲਾ ਟੈਸਟ ਕਰਵਾਇਆ, ਅਤੇ ਸਾਨੂੰ ਦੱਸਿਆ ਕਿ ਬੱਚੇ ਦੇ ਨਜ਼ਰੀਏ ਤੋਂ ਇਹ ਕਿਹੋ ਜਿਹਾ ਮਹਿਸੂਸ ਹੋਇਆ। ਆਏਲਾ ਲਈ ਸ਼ੁਕਰ ਹੈ, ਕਿ ਉਸਦਾ ਟੈਸਟ ਨੈਗੇਟਿਵ ਆਇਆ।