Rashes (Punjabi) – ਧੱਫੜ (ਛਪਾਕੀ)

  • ਬਾਲਕਾਂ ਅਤੇ ਬੱਚਿਆਂ ਵਿੱਚ ਧੱਫੜ ਹੋਣਾ ਬਹੁਤ ਆਮ ਗੱਲ ਹਨ। ਜ਼ਿਆਦਾਤਰ ਧੱਫੜ ਆਮ ਹੋਣ ਵਾਲੀਆਂ ਵਾਇਰਲ ਲਾਗਾਂ ਕਾਰਨ ਹੁੰਦੇ ਹਨ। ਆਮ ਤੌਰ 'ਤੇ, ਧੱਫੜ ਨੁਕਸਾਨ ਰਹਿਤ ਹੁੰਦੇ ਹਨ ਅਤੇ ਆਪਣੇ ਆਪ ਹੱਟ ਜਾਂਦੇ ਹਨ।

    ਜੇਕਰ ਤੁਹਾਡੇ ਬੱਚੇ 'ਤੇ ਛੋਟੇ, ਚਮਕਦਾਰ-ਲਾਲ ਜਾਂ ਜਾਮਨੀ ਧੱਬੇ ਜਾਂ ਨੀਲ ਹਨ ਜੋ ਤੁਹਾਡੇ ਦਬਾਉਣ 'ਤੇ ਚਿੱਟੇ (ਬਲੈਂਚ) ਨਹੀਂ ਹੁੰਦੇ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।

    ਚਿੰਨ੍ਹ ਅਤੇ ਲੱਛਣ

    ਧੱਫੜ ਦੇ ਕਈ ਵੱਖ-ਵੱਖ ਰੂਪ ਹੋ ਸਕਦੇ ਹਨ: ਲਾਲ, ਚਪਟੀ ਥਾਂ; ਉੱਪਰ ਨੂੰ ਉੱਭਰੀਆਂ ਹੋਈਆਂ ਗੁੰਮੀਆਂ; ਛਾਲੇ; ਲਾਸਾਂ; ਜਾਂ ਇਹਨਾਂ ਦਾ ਕੋਈ ਸੁਮੇਲ। ਧੱਫੜ ਹੱਟਣ ਤੋਂ ਪਹਿਲਾਂ ਜ਼ਿਆਦਾਤਰ ਜਾਂ ਸਾਰੇ ਸਰੀਰ ਵਿੱਚ ਫ਼ੈਲਣਾ ਆਮ ਹੋ ਸਕਦਾ ਹੈ। ਧੱਫੜ ਦਿਨਾਂ ਤੋਂ ਲੈ ਕੇ ਹਫ਼ਤਿਆਂ ਤੱਕ ਰਹਿ ਸਕਦੇ ਹਨ।

    ਜ਼ਿਆਦਾਤਰ ਧੱਫੜ ਹਲਕੇ ਹੁੰਦੇ ਹਨ ਅਤੇ ਤੁਹਾਡੇ ਬੱਚੇ ਨੂੰ ਕੋਈ ਤਕਲੀਫ਼ ਨਹੀਂ ਦਿੰਦੇ, ਹਾਲਾਂਕਿ ਕੁੱਝ ਧੱਫੜ ਬਹੁਤ ਜ਼ਿਆਦਾ ਖੁਜਲੀ ਦਾ ਕਾਰਨ ਬਣ ਸਕਦੇ ਹਨ।

    ਧੱਫੜ ਦਿਨਾਂ ਤੋਂ ਲੈ ਕੇ ਹਫ਼ਤਿਆਂ ਤੱਕ ਰਹਿ ਸਕਦੇ ਹਨ। ਜ਼ਿਆਦਾਤਰ ਧੱਫੜ ਹਲਕੇ ਹੁੰਦੇ ਹਨ ਅਤੇ ਤੁਹਾਡੇ ਬੱਚੇ ਨੂੰ ਕੋਈ ਤਕਲੀਫ਼ ਨਹੀਂ ਦਿੰਦੇ, ਹਾਲਾਂਕਿ ਕੁੱਝ ਧੱਫੜ ਬਹੁਤ ਜ਼ਿਆਦਾ ਖੁਜਲੀ ਦਾ ਕਾਰਨ ਬਣ ਸਕਦੇ ਹਨ।

    ਡਾਕਟਰ ਨੂੰ ਕਦੋਂ ਮਿਲਣਾ ਹੈ

    ਅਕਸਰ ਧੱਫੜ ਪੈਦਾ ਕਰਨ ਵਾਲੀ ਬਿਮਾਰੀ ਤੁਹਾਡੇ ਬੱਚੇ ਨੂੰ ਬੁਖ਼ਾਰ ਹੋਣ ਦਾ ਕਾਰਨ ਵੀ ਬਣਦੀ ਹੈ ( ਸਾਡੀ ਤੱਥ ਸ਼ੀਟ ਬੱਚਿਆਂ ਵਿੱਚ ਬੁਖ਼ਾਰ ਦੇਖੋ)। Fever in children

    ਜੇਕਰ ਬੁਖ਼ਾਰ ਹੋਏ ਨੂੰ 5 ਦਿਨ ਹੋ ਗਏ ਹਨ, ਤਾਂ ਡਾਕਟਰੀ ਸਲਾਹ ਲਓ।

    ਜੇਕਰ ਤੁਹਾਡੇ ਬੱਚੇ 'ਤੇ ਛੋਟੇ, ਚਮਕਦਾਰ-ਲਾਲ ਜਾਂ ਜਾਮਨੀ ਧੱਬੇ ਜਾਂ ਨੀਲ ਹਨ ਜੋ ਤੁਹਾਡੇ ਦਬਾਉਣ 'ਤੇ ਚਿੱਟੇ (ਬਲੈਂਚ) ਨਹੀਂ ਹੁੰਦੇ, ਤਾਂ ਤੁਰੰਤ ਆਪਣੇ ਨਜ਼ਦੀਕੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਤੋਂ ਡਾਕਟਰੀ ਸਲਾਹ ਲਓ।

    ਜੇਕਰ ਤੁਹਾਡੇ ਬੱਚੇ ਨੂੰ ਸਿਰ ਦਰਦ, ਅਕੜਾਅ ਗਰਦਨ ਜਾਂ ਪਿੱਠ ਦੇ ਦਰਦ ਦੇ ਨਾਲ-ਨਾਲ ਧੱਫੜ ਹਨ , ਤਾਂ ਤੁਰੰਤ ਡਾਕਟਰੀ ਸਲਾਹ ਲਓ।

    ਜੇ ਤੁਸੀਂ ਆਪਣੇ ਬੱਚੇ ਬਾਰੇ ਚਿੰਤਤ ਹੋ, ਤਾਂ ਡਾਕਟਰੀ ਸਲਾਹ ਲਓ।

    ਘਰ ਵਿੱਚ ਦੇਖਭਾਲ (Care at home)

    ਲਗਭਗ ਸਾਰੇ ਮਾਮਲਿਆਂ ਵਿੱਚ, ਇਹ ਜਾਣਨਾ ਅਹਿਮ ਨਹੀਂ ਹੁੰਦਾ ਹੈ ਕਿ ਕਿਹੜਾ ਵਾਇਰਸ ਧੱਫੜ ਦਾ ਕਾਰਨ ਬਣ ਰਿਹਾ ਹੈ। ਜ਼ਿਆਦਾਤਰ ਧੱਫੜ ਆਪਣੇ ਆਪ ਠੀਕ ਹੋ ਜਾਣਗੇ। ਐਂਟੀਬਾਇਓਟਿਕਸ ਵਾਇਰਸਾਂ 'ਤੇ ਕੰਮ ਨਹੀਂ ਕਰਦੇ ਹਨ ਅਤੇ ਵਾਇਰਲ ਇਨਫੈਕਸ਼ਨਾਂ ਕਾਰਨ ਹੋਣ ਵਾਲੇ ਧੱਫੜਾਂ ਵਾਲੇ ਬੱਚਿਆਂ ਨੂੰ ਨਹੀਂ ਦਿੱਤੇ ਜਾਂਦੇ ਹਨ।

    ਜੇਕਰ ਤੁਹਾਡੇ ਬੱਚੇ ਦੇ ਧੱਫੜਾਂ 'ਤੇ ਖਾਰਸ਼ ਹੁੰਦੀ ਹੈ, ਤਾਂ ਆਪਣੇ ਸਥਾਨਕ ਫਾਰਮਾਸਿਸਟ ਜਾਂ ਜੀਪੀ ਨਾਲ ਉਨ੍ਹਾਂ ਇਲਾਜਾਂ ਬਾਰੇ ਗੱਲ ਕਰੋ ਜੋ ਖਾਰਸ਼ ਤੋਂ ਰਾਹਤ ਪਾਉਣ ਵਿੱਚ ਮੱਦਦ ਕਰ ਸਕਦੇ ਹਨ।

    ਜੇਕਰ ਧੱਫੜਾਂ ਨਾਲ ਸੰਬੰਧਿਤ ਵਾਇਰਸ ਤੁਹਾਡੇ ਬੱਚੇ ਨੂੰ ਦੁਖੀ ਮਹਿਸੂਸ ਕਰਵਾ ਰਿਹਾ ਹੈ ਤਾਂ ਤੁਸੀਂ ਆਪਣੇ ਬੱਚੇ ਨੂੰ ਵਧੇਰੇ ਆਰਾਮਦਾਇਕ ਮਹਿਸੂਸ ਕਰ ਸਕਦੇ ਹੋ। See our fact sheet Pain relief for children.

    ਵਾਇਰਲ ਇਨਫੈਕਸ਼ਨ ਕਿਵੇਂ ਫ਼ੈਲਦੇ ਹਨ? (How are viral infections spread?) 

    ਵਾਇਰਸ ਸਿੱਧੇ ਸੰਪਰਕ ਰਾਹੀਂ ਅਤੇ ਹਵਾ ਰਾਹੀਂ ਫ਼ੈਲਦੇ ਹਨ। ਵਾਇਰਸਾਂ ਨੂੰ ਫ਼ੈਲਣ ਅਤੇ ਲੱਗਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕਿਸੇ ਵੀ ਸਰੀਰਕ ਤਰਲ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਧੋਵੋ ਅਤੇ ਕਟਲਰੀ, ਪੀਣ ਵਾਲੇ ਕੱਪ, ਤੌਲੀਏ, ਟੁੱਥਬ੍ਰਸ਼ ਅਤੇ ਕੱਪੜੇ ਵਰਗੀਆਂ ਚੀਜ਼ਾਂ ਨੂੰ ਸਾਂਝਾ ਕਰਨ ਤੋਂ ਬਚੋ। ਲੱਛਣ ਮੌਜੂਦ ਹੋਣ 'ਤੇ ਵੀ ਮਾਸਕ ਪਹਿਨਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਵਾਇਰਸਾਂ ਕਾਰਨ ਹੋਣ ਵਾਲੇ ਧੱਫੜ ਬਾਲਕਾਂ ਅਤੇ ਬੱਚਿਆਂ ਵਿੱਚ ਹੋਣਾ ਬਹੁਤ ਆਮ ਗੱਲ ਹਨ।
    • ਜ਼ਿਆਦਾਤਰ ਵਾਇਰਲ ਧੱਫੜ ਨੁਕਸਾਨ ਰਹਿਤ ਹੁੰਦੇ ਹਨ ਅਤੇ ਆਪਣੇ ਆਪ ਹੱਟ ਜਾਂਦੇ ਹਨ।
    • ਜੇਕਰ ਤੁਹਾਡੇ ਬੱਚੇ ਨੂੰ ਬੁਖ਼ਾਰ ਅਤੇ ਧੱਫੜ ਹਨ ਜੋ ਦਬਾਉਣ 'ਤੇ ਚਿੱਟੇ (ਬਲੈਂਚ) ਨਹੀਂ ਹੁੰਦੇ ਜਾਂ ਉਹ ਬਹੁਤ ਬਿਮਾਰ ਹਨ, ਤਾਂ ਐਮਰਜੈਂਸੀ ਡਾਕਟਰੀ ਦੇਖਭਾਲ ਲਓ।

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਕੀ ਮੈਨੂੰ ਹਰ ਵਾਰ ਆਪਣੇ ਬੱਚੇ ਨੂੰ ਧੱਫੜ ਹੋਣ 'ਤੇ ਡਾਕਟਰ ਕੋਲ ਲੈ ਜਾਣ ਦੀ ਲੋੜ ਹੁੰਦੀ ਹੈ?

    ਨਹੀਂ, ਜੇਕਰ ਤੁਹਾਡੇ ਬੱਚੇ ਨੂੰ ਹਲਕੀ ਜਿਹੀ ਬਿਮਾਰੀ ਹੈ - ਜਿਵੇਂ ਕਿ ਆਮ ਜ਼ੁਕਾਮ - ਅਤੇ ਇਸ ਤੋਂ ਇਲਾਵਾ ਉਹ ਖੁਸ਼ ਹਨ ਅਤੇ ਖਾਅ-ਪੀਅ ਰਹੇ ਹਨ, ਤਾਂ ਮਾਮੂਲੀ ਜਿਹੇ ਧੱਫੜ ਹੋਣਾ ਚਿੰਤਾਜਨਕ ਨਹੀਂ ਹੈ।

    ਮੇਰੇ ਬੱਚੇ ਨੂੰ ਧੱਫੜ ਹੈ ਅਤੇ ਮੈਂ ਗਰਭਵਤੀ ਹਾਂ। ਕੀ ਮੈਨੂੰ ਚਿੰਤਤ ਹੋਣਾ ਚਾਹੀਦਾ ਹੈ?

    ਕੁੱਝ ਵਾਇਰਲ ਇਨਫੈਕਸ਼ਨ ਗਰਭ-ਅਵਸਥਾ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਜੇ ਤੁਸੀਂ ਗਰਭਵਤੀ ਹੋ, ਅਤੇ ਤੁਹਾਡੇ ਬੱਚੇ ਨੂੰ ਧੱਫੜ ਹਨ ਅਤੇ ਤੁਸੀਂ ਚਿੰਤਤ ਹੋ, ਤਾਂ ਤੁਹਾਨੂੰ ਸਲਾਹ ਲਈ ਆਪਣੇ ਸਥਾਨਕ ਡਾਕਟਰ ਜਾਂ ਪ੍ਰਸੂਤੀ ਮਾਹਰ ਨੂੰ ਮਿਲਣਾ ਚਾਹੀਦਾ ਹੈ।

    ਇਹ ਜਾਣਕਾਰੀ ਰਾਇਲ ਚਿਲਡਰਨ ਹਸਪਤਾਲ ਜਨਰਲ ਮੈਡੀਸਨ ਵਿਭਾਗ ਦੁਆਰਾ ਵਿਕਸਤ ਕੀਤੀ ਗਈ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਆਖਰੀ ਅਪਡੇਟ 13 ਅਗਸਤ 2023

    ਇਹ ਜਾਣਕਾਰੀ ਨਿਰਧਾਰਤ ਸਮੀਖਿਆ ਦੀ ਉਡੀਕ ਕਰ ਰਹੀ ਹੈ। ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰਨ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ।

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।